45 ਦੇ ਕਰੀਬ ਸਿੱਖ ਪਰਿਵਾਰ ਜਿਨ੍ਹਾਂ ਨੂੰ ਇਸਾਈ ਪਾਦਰੀ ਵੱਲੋਂ ਗੁੰਮਰਾਹ ਕਰਕੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ ਸੀ, ਉਹ ਆਪਣੇ ਧਰਮ ਵਿੱਚ ਪਰਤ ਆਏ ਹਨ। ਦੱਸਣਯੋਗ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਮਨਜੀਤ ਸਿੰਘ ਭੋਮਾ ਨੇ ਆਪਣੀ ਟੀਮ ਅਤੇ ਸਿੱਖ ਪ੍ਰਚਾਰਕਾਂ ਸਮੇਤ ਸਰਹੱਦੀ ਖੇਤਰ ਦੇ ਪਿੰਡ-ਪਿੰਡ ਜਾ ਕੇ ਜਬਰੀ ਧਰਮ ਪਰਿਵਰਤਨ ਵਿਰੁੱਧ ਮੁਹਿੰਮ ਵਿੱਢੀ, ਜਿਸ ਦੇ ਨਤੀਜੇ ਵਜੋਂ ਸਿੱਖ ਪਰਿਵਾਰ ਮੁੜ ਧਰਮ ਪਰਿਵਰਤਨ ਕਰ ਗਏ।ਇਸ ਲੜੀ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੈਨੀ ਦੀ 14 ਸਾਲਾ ਅੰਮ੍ਰਿਤਧਾਰੀ ਲੜਕੀ, ਜਿਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਸੀ, ਉਸਨੇ ਵੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਵਿੱਚ ਸਿੱਖ ਧਰਮ ਵਿੱਚ ਪਰਤੀ। ਇਸਦੇ ਨਾਲ ਹੀ ਹੋਰ ਵੀ ਕਈ ਪਰਿਵਾਰ ਮੁੜ ਸਿੱਖ ਧਰਮ 'ਚ ਪਰਤੇ |